ਕੋਵਿਡ-19: ਹੁਸ਼ਿਆਰਪੁਰ 'ਚ ਲਏ ਗਏ 343 ਸੈਂਪਲ, ਕੋਰੋਨਾ ਪੀੜਤ ਦੀ ਰਿਪੋਰਟ ਆਈ ਨੈਗੇਟਿਵ - ਕੋਰੋਨਾ ਵਾਇਰਸ
ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ 11 ਨਵੇਂ ਸੈਂਪਲ ਲਏ ਗਏ ਹਨ। ਪਹਿਲਾਂ ਭੇਜੇ ਸੈਪਲਾਂ ਦੀ ਕੋਈ ਰਿਪੋਰਟ ਨਹੀਂ ਆਈ ਤੇ ਜ਼ਿਲ੍ਹੇ ਵਿੱਚ ਅੱਜ ਤੱਕ ਸ਼ੱਕੀ ਲੱਛਣਾ ਵਾਲੇ 343 ਵਿਆਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿੱਚੋ 318 ਦੀ ਰਿਪੋਰਟ ਮਿਲ ਚੁੱਕੀ ਹੈ ਜਿਸ ਮੁਤਾਬਕ 312 ਸੈਂਪਲ ਨੈਗੇਟਿਵ ਪਾਏ ਗਏ ਹਨ। ਜਦ ਕਿ 14 ਸੈਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਕੇਵਲ 2 ਪੌਜ਼ੀਟਿਵ ਮਰੀਜ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਹਨ, ਇਨ੍ਹਾਂ ਚੋਂ 1 ਕੋਰੋਨਾ ਪੀੜਤ ਗੁਰਪ੍ਰੀਤ ਕੌਰ ਦੀ ਰਿਪੋਰਟ ਨੈਗਟਿਵ ਆਈ ਹੈ।