ਕੋਵਿਡ-19: ਜਲੰਧਰ 'ਚ 3 ਹੋਰ ਮਾਮਲੇ ਆਏ ਪੌਜ਼ੀਟਿਵ - ਕੋਵਿਡ-19
ਜਲੰਧਰ ਵਿੱਚ ਜਿੱਥੇ ਅੱਜ ਸਵੇਰੇ ਕੋਰੋਨਾ ਦੇ ਇੱਕ ਮਰੀਜ਼ ਦੀ ਮੌਤ ਹੋਈ ਹੈ ਉਧਰ ਦੂਜੇ ਪਾਸੇ 3 ਹੋਰ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪੌਜ਼ੀਟਿਵ ਮਾਮਲੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹਨ ਅਤੇ ਖ਼ਾਸ ਗੱਲ ਇਹ ਹੈ ਕਿ ਇਹ ਤਿੰਨੇ ਇਲਾਕੇ ਮੁਹੱਲੇ ਅਤੇ ਗਲੀਆਂ ਵਾਲੇ ਇਲਾਕੇ ਹਨ, ਜਿਸ ਕਰਕੇ ਹੁਣ ਪ੍ਰਸ਼ਾਸਨ ਨੂੰ ਹੋਰ ਜ਼ਿਆਦਾ ਸਖ਼ਤੀ ਦੀ ਲੋੜ ਹੈ। ਸਿਹਤ ਵਿਭਾਗ ਦੇ ਨੋਡਲ ਅਫ਼ਸਰ ਟੀ ਪੀ ਸਿੰਘ ਨੇ ਦੱਸਿਆ ਕਿ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਜੋ ਕਿ ਜਲੰਧਰ ਦੇ ਪੁਰਾਣੀ ਸਬਜ਼ੀ ਮੰਡੀ, ਮਕਸੂਦਾਂ ਅਤੇ ਭੈਰੋਂ ਬਾਜ਼ਾਰ ਦੇ ਰਹਿਣ ਵਾਲੇ ਹਨ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਹੁਣ ਤੱਕ ਜਲੰਧਰ ਵਿੱਚ ਕੋਰੋਨਾ ਦੇ ਕੁੱਲ ਮਾਮਲੇ 11 ਹੋ ਗਏ ਹਨ।