ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਲੋਕਾਂ ਦੀ ਸਹਾਇਤਾ ਦੇ ਬਣਾਏ 10 ਕਾਲ ਸੈਂਟਰ
ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ 10 ਕਾਲ ਸੈਂਟਰ ਸਥਾਪਤ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲ ਸੈਂਟਰ ਦੇ ਇੰਚਾਰਜ ਪ੍ਰਕਾਸ਼ ਚੰਦ ਨੇ ਦੱਸਿਆ ਕਿ ਲੋਕ ਕਰਫਿਊ ਦੌਰਾਨ ਕਾਲ ਸੈਂਟਰ 'ਤੇ ਸੰਪਰਕ ਕਰਕੇ ਅਪਣੀਆਂ ਮੁਸ਼ਕਲਾਂ ਹੱਲ ਕਰਵਾ ਰਹੇ ਹਨ। ਕਰਫਿਊ ਲੱਗਣ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਕਾਲ ਸੈਂਟਰਾਂ ਦੇ ਜ਼ਰੀਏ ਕਰੀਬ 07 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਜ਼ਿਲ੍ਹਾ ਕੰਟਰੋਲ ਰੂਮ ਤੇ ਕਾਲ ਸੈਂਟਰਾਂ ਦੇ ਨੰਬਰ 01763-232217, 01763-232838, 01763-232165, 01763-232498, 01763-233845, 01763-232285, 01763-233934, 01763-233935, 01763-233936, 01763-233937