ਹੁਸ਼ਿਆਰਪੁਰ ਦੀ ਅਦਾਲਤ ਨੇ ਬਲਾਤਕਾਰੀ ਨੂੰ ਸੁਣਾਈ 20 ਸਾਲ ਦੀ ਸਜ਼ਾ - ਹੁਸ਼ਿਆਰਪੁਰ ਬਲਾਤਕਾਰ ਮਾਮਲਾ
ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਵਿੱਚ 10 ਜਨਵਰੀ 2019 ਨੂੰ 16 ਸਾਲ ਦੀ ਨਾਬਾਲਿਗ ਲੜਕੀ ਨੂੰ ਸਕੂਲ ਤੋਂ ਘਰ ਛੱਡਣ ਦਾ ਝਾਂਸਾ ਦੇਕੇ ਰਾਕੇਸ਼ ਕੁਮਾਰ ਨਾਮਕ ਲੜਕਾ ਉਸ ਨੂੰ ਜੰਗਲਾਂ ਵਿੱਚ ਲੈ ਗਿਆ। ਓਥੇ ਰਾਕੇਸ਼ ਨੇ ਉਸ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਪੀੜਤ ਲੜਕੀ ਨੂੰ ਘਰ ਛੱਡ ਦਿੱਤਾ। ਘਰ ਪਹੁੰਚਣ ਤੋਂ ਬਾਅਦ ਪੀੜਤ ਲੜਕੀ ਨੇ ਜਦ ਆਪਣੇ ਘਰਦਿਆਂ ਨੂੰ ਆਪ ਬੀਤੀ ਸੁਣਾਈ ਤਾਂ ਇਸ ਦੇ ਘਰਦਿਆਂ ਨੇ ਤੁਰੰਤ ਇਸ ਦੀ ਸ਼ਿਕਾਇਤ ਥਾਣੇ ਵਿੱਚ ਦਿੱਤੀ। ਪੁਲਿਸ ਨੇ ਦੇਰੀ ਨਾ ਕਰਦਿਆਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ। ਐਤਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਦੀ ਐਡੀਸ਼ਨਲ ਸੈਸ਼ਨ ਜੱਜ ਨੀਲਮ ਅਰੋੜਾ ਨੇ ਰਾਕੇਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ 20 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਾਇਆ।