ਹੌਂਸਲੇ ,ਜਜ਼ਬੇ ਦੀ ਮਿਸਾਲ ਡਾ. ਅਨੁਪਮਾ ਗੁਪਤਾ ਨੂੰ ਭਾਈ ਘਨੱਈਆ ਐਵਾਰਡ ਨਾਲ ਕੀਤਾ ਸਨਮਾਨਿਤ - Courage, an example of passion
ਫ਼ਰੀਦਕੋਟ: ਡਾ. ਅਨੁਪਮਾ ਗੁਪਤਾ ਨੇ 10 ਦਸੰਬਰ 2019 ਨੂੰ ਤਰਨਤਾਰਨ ਨੇੜੇ ਹਾਦਸੇ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਬਚਾਉਂਦੇ ਹੋਏ ਉਨ੍ਹਾਂ ਨੂੰ ਤੇਜ਼ ਰਫ਼ਤਾਰ ਬੱਸ ਨੇ ਫੇਟ ਮਾਰੀ ਸੀ ਜਿਸ ਵਿੱਚ ਉਹ ਖੁਦ ਵੀ ਬੁਰੀ ਤਰਾਂ ਜ਼ਖ਼ਮੀ ਹੋ ਗਈ। ਹਾਦਸੇ ਸਮੇਂ ਡਾ. ਹਰਕੰਵਲਪ੍ਰੀਤ ਸਿੰਘ ਨੇ ਖੁਦ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਡਾ. ਅਨੁਪਮਾ ਗੁਪਤਾ ਅਤੇ ਪਹਿਲਾਂ ਹੀ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਚੁੱਕ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿਥੇ ਅਨੇਕਾਂ ਸਰਜਰੀਆਂ ਕਰ ਕੇ ਉਸਦੀ ਜਾਨ ਬਚਾਈ ਗਈ ਪਰ ਦੋਨਾਂ ਲੱਤਾਂ ਕੱਟਣੀਆਂ ਪਈਆਂ। ਡਾ. ਅਨੁਪਮਾ ਗੁਪਤਾ ਨੇ ਜਿੰਦਗੀ ਦੀ ਲੜਾਈ ਲੜਦਿਆਂ ਬੜੇ ਹੋਂਸਲੇ ਨਾਲ ਆਪਣੀ ਨਵੀਂ ਜਿੰਦਗੀ ਸ਼ੁਰੂ ਕੀਤੀ, ਜਿਸ 'ਚ ਉਨਾਂ ਦੇ ਪਤੀ ਡਾ. ਰਮਨ ਗੁਪਤਾ ਸਰਜਨ ਨੇ ਅਹਿਮ ਰੋਲ ਅਦਾ ਕੀਤਾ। ਅੱਜ ਡਾ. ਅਨੁਪਮਾ ਗੁਪਤਾ ਵੀਲ ਚੇਅਰ 'ਤੇ ਹੋਣ ਦੇ ਬਾਵਜੂਦ ਆਪਣੀਆਂ ਸਿਹਤ ਸੇਵਾਵਾਂ ਅਤੇ ਡੈਂਟਲ ਕਾਲਜ ਦੇ ਵਿਦਿਆਰਥੀਆਂ ਨੂੰ ਆਨਲਾਈਨ ਵਿਦਿਅਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਆਪਣੇ ਚਿੱਤਰਕਲਾ ਬਣਾਉਣ 'ਚ ਆਪਣਾ ਸਮਾਂ ਲਾਉਂਦੇ ਹਨ। ਡਾ. ਅਨੁਪਮਾ ਗੁਪਤਾ ਦੀ ਬਹਾਦਰੀ ਦੇ ਮਹਾਨ ਕੰਮ ਨੂੰ ਦੇਖਦਿਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਡਾ. ਅਨੁਪਮਾ ਨੂੰ ਭਾਈ ਘਨੱਈਆ ਐਵਾਰਡ ਨਾਲ ਵਿਸ਼ੇਸ਼ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਹੀ ਹੈ।