ਕਰਫਿਊ ਦੌਰਾਨ ਦੋਨਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਕੀਤਾ ਵਿਆਹ - covid-19
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਬਾਠ 'ਚ ਕਰਫਿਊ ਦੌਰਾਨ ਮੁੰਡੇ ਕੁੜੀ ਦਾ ਵਿਆਹ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਆਹ ਦਾ ਆਯੋਜਨ ਤਰਨ-ਤਾਰਨ ਜ਼ਿਲ੍ਹੇ ਦੇ ਡੀ.ਸੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਮਨਜ਼ੂਰੀ 'ਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਨਾਂ ਧਿਰਾਂ 'ਚ 5-5 ਮੈਂਬਰਾਂ ਨਿਗਰਾਨੀ ਹੇਠਾਂ ਇਹ ਵਿਆਹ ਹੋਇਆ ਹੈ। ਲਾੜੇ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਨੇ ਜੋ ਵੀ ਆਦੇਸ਼ ਦਿੱਤੇ ਹਨ ਉਹ ਸਭ ਦੀ ਸਰੁੱਖਿਆ ਨੂੰ ਧਿਆਨ 'ਚ ਰੱਖ ਕੇ ਲਏ ਗਏ ਹਨ।