ਧਰਨਾ ਖ਼ਤਮ ਹੋਣ 'ਤੇ ਹੋਈ ਨਰਮੇ ਦੀ ਬੋਲੀ ਸ਼ੁਰੂ - ਨਰਮੇ ਦੀ ਬੋਲੀ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਨਰਮੇ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਪਿਛਲੇ ਅੱਠ ਦਿਨਾਂ ਤੋਂ ਮੰਡੀ ਵਿੱਚ ਧਰਨ ਚੱਲ ਰਿਹਾ ਸੀ, ਜੋ ਕਿ ਅੱਜ ਸਮਾਪਤ ਹੋਇਆ ਹੈ। ਕਿਸਾਨਾ ਦਾ ਕਹਿਣਾ ਹੈ ਕਿ ਨਰਮੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਕਰਕੇ ਕਿਸਾਨਾਂ ਵੱਲੋਂ ਨਰਮੇ ਦੀ ਬੋਲੀ ਨੂੰ ਰੋਕਿਆ ਗਿਆ ਸੀ।ਅੱਠ ਦਿਨਾਂ ਤੋਂ ਬਾਅਦ ਅੱਜ ਚਾਰ ਫੈਕਟਰੀਆਂ ਦੇ ਮਾਲਕ ਨਰਮੇ ਦੀ ਬੋਲੀ ਲਾਉਣ ਪਹੁੰਚੇ। ਉਨ੍ਹਾਂ ਵੱਲੋਂ ਅੱਜ ਸਵੇਰੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਫੈਕਟਰੀ ਮਾਲਕਾਂ ਨੇ ਕਿਹਾ ਕਿ ਅਸੀਂ ਮਲੋਟ ਗਿੱਦੜਬਾਹਾ ਦੇ ਭਾਅ ਤੇ ਨਰਮਾ ਲਵਾਂਗੇ। ਇਸ ਤੋਂ ਸੰਤੁਸ਼ਟ ਸੰਤੁਸ਼ਟ ਹੋਏ ਕਿਸਾਨਾਂ ਨੇ ਨਰਮੇ ਦੀ ਬੋਲੀ ਸ਼ੁਰੂ ਕਰਵਾ ਦਿੱਤੀ।