'ਭ੍ਰਿਸ਼ਟਾਚਾਰ ਸਮਾਜ ਲਈ ਖ਼ਤਰਨਾਕ ਬਿਮਾਰੀ'
ਹੁਸ਼ਿਆਰਪੁਰ: ਵਿਜੀਲੈਂਸ ਬਿਊਰੋ (Vigilance Bureau) ਜਲੰਧਰ ਰੇਂਜ ਵੱਲੋਂ ਡੀ.ਏ.ਵੀ. ਬੀ.ਐੱਡ ਕਾਲਜ (D.A.V. B.Ed College) ਵਿੱਚ ਚੌਕਸੀ ਜਾਗਰੂਕਤਾ ਸੈਮੀਨਰ ਕਰਵਾਇਆ ਗਿਆ ਹੈ। ਇਸ ਸੈਮੀਨਰ ਵਿੱਚ ਸਮਾਜ ਵਿੱਚ ਪ੍ਰਚਲਿਤ ਭ੍ਰਿਸ਼ਟਚਾਰ ਨੂੰ ਰੋਕਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ (Deputy Commissioner Apneet Riyat) ਨੇ ਇਸ ਨੇਕ ਕੰਮ ਲਈ ਸਾਰਿਆ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਤਾਂ ਜੋ ਇਸ ਬਿਮਾਰੀ ਨੂੰ ਜੜ ਤੋਂ ਪੁੱਟਿਆ ਜਾ ਸਕੇ। ਐੱਸ.ਐੱਸ.ਪੀ. (S.S.P.) ਵਿਜੀਲੈਂਸ ਬਿਊਰੋ (Vigilance Bureau) ਦਿਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਬਹੁਤ ਲਾਜ਼ਮੀ ਹੈ।