ਲੁਧਿਆਣਾ ’ਚ ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ - ਨਿਗਮ ਦਾ ਪੀਲਾ ਪੰਜਾ
ਲੁਧਿਆਣਾ: ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਵੱਲੋਂ 650 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਬੁੱਢੇ ਨਾਲੇ ਦੇ ਕੰਢੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ’ਤੇ ਨਗਰ ਨਿਗਮ ਵੱਲੋਂ ਪੀਲਾ ਪੰਜਾ ਚਲਾਇਆ ਗਿਆ। ਬੀਤੇ ਦਿਨ ਉਪਕਾਰ ਨਗਰ ਇਲਾਕੇ ਦੇ ਵਿੱਚ ਵੱਡੀ ਤਦਾਦ ਕਿ ਬੁੱਢੇ ਨਾਲੇ ਦੇ ਕੰਢੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਕਈ ਘੰਟੇ ਤੱਕ ਨਗਰ ਨਿਗਮ ਦਾ ਪੀਲਾ ਪੰਜਾ ਚਲਦਾ ਰਿਹਾ, ਇਸ ਦੌਰਾਨ ਵੱਡੀ ਤਦਾਦ ’ਚ ਪੁਲਿਸ ਫੋਰਸ ਵੀ ਮੌਜ਼ੂਦ ਰਹੀ ਅਤੇ ਇਹ ਪੂਰਾ ਕੰਮ ਕਾਰਪੋਰੇਸ਼ਨ ਦੇ ਅਫਸਰਾਂ ਵੱਲੋਂ ਖੁਦ ਆਪਣੀ ਦੇਖ ਰੇਖ ’ਚ ਕਰਵਾਇਆ ਗਿਆ।