Coronavirus: ਕੋਰੋਨਾ ਦੀ ਮਾਰ ਝੱਲ ਰਹੇ ਟਰੱਕ ਆਪਰੇਟਰ - ਟਰੱਕ ਆਪਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਨੰਗਲ: ਕੋਰੋਨਾ ਵਾਇਰਸ(coronavirus) ਕਾਰਨ ਪੂਰੀ ਦੁਨੀਆ ’ਚ ਅਰਥਵਿਵਸਥਾ ’ਤੇ ਮਾੜਾ ਅਸਰ ਪਿਆ ਹੈ। ਉੱਥੇ ਹੀ ਟਰੱਕ ਯੂਨੀਅਨ ਆਪਰੇਟਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਟਰੱਕ ਆਪਰੇਟਰਾਂ ਵੱਲੋਂ ਪਿੰਡ ਬੰਦਲੇੜੀ ਦੇ ਗੁਰਦੁਆਰਾ ਸਾਹਿਬ ਵਿੱਚ ਰੋਸ ਪ੍ਰਗਟ ਕੀਤਾ ਗਿਆ ਹੈ। ਟਰੱਕ ਆਪਰੇਟਰਾਂ ਨੇ ਕਿਹਾ ਕਿ ਪਿਛਲੇ PACL ਫੈਕਟਰੀ ਨੇ ਕੋਰੋਨਾ (coronavirus) ਦਾ ਹਵਾਲਾ ਦਿੰਦੇ ਹੋਏ 25 ਫੀਸਦ ਭਾੜਾ ਘਟਾ ਦਿੱਤਾ ਸੀ ਨਾਲ ਹੀ ਕਿਹਾ ਸੀ ਕਿ ਹਾਲਾਤ ਠੀਕ ਹੋਣ ਤੋਂ ਬਾਅਦ ਭਾੜੇ ਨੂੰ ਮੁੜ ਤੋਂ ਵਧਾ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਟਰੱਕ ਆਪਰੇਟਰਾਂ ਦੀ ਹਾਲਤ ਮਾੜੀ ਹੋ ਗਈ। ਟਰੱਕ ਆਪਰੇਟਰਾਂ ਨੇ ਮੰਗ ਕੀਤੀ ਹੈ ਕਿ PACL ਵਲੋ ਬਾਹਰ ਦੇ ਟਰੱਕਾਂ ਨੂੰ ਮਾਲ ਦੇਣਾ ਬੰਦ ਕੀਤਾ ਜਾਵੇ। ਜੇਕਰ ਬਾਹਰ ਵਾਲੇ ਟਰੱਕਾਂ ਨੂੰ ਮਾਲ ਦੇਣਾ ਬੰਦ ਨਾ ਹੋਇਆ ਤਾਂ ਟਰੱਕ ਅਪਰੇਟਰ ਆਉਣ ਵਾਲੇ ਸਮੇਂ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।