ਕੋਰੋਨਾ ਵਾਇਰਸ: ਰਾਏਕੋਟ 'ਚ ਸਲਫ਼ਰ ਦਾ ਕੀਤਾ ਗਿਆ ਛਿੜਕਾਅ
ਲੁਧਿਆਣਾ ਦੇ ਰਾਏਕੋਟ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਰਾਏਕੋਟ ਨਗਰ ਕੌਂਸਲ ਨੇ ਪੂਰੇ ਸ਼ਹਿਰ 'ਚ ਸਲਫ਼ਰ ਦਾ ਛਿੜਕਾਅ ਕੀਤਾ ਗਿਆ। ਇਹ ਛਿੜਕਾਅ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਕੀਤਾ ਗਿਆ। ਐਸਡੀਐਮ ਰੁਪਿੰਦਰ ਕੌਰ ਨੇ ਕਿਹਾ ਕਿ ਇਸ ਦਾ ਛਿੜਕਾਅ ਸ਼ਹਿਰ ਦੇ ਨਾਲ ਪਿੰਡਾ ਦੇ ਵਿੱਚ ਵੀ ਕੀਤਾ ਜਾਵੇਗਾ।