ਕੋਰੋਨਾ ਸੰਕਟ: ਆਰਥਿਕ ਤੰਗੀ ਦੇ ਮਾਰੇ ਵਕੀਲਾਂ ਨੇ ਵੇਚੀਆਂ ਸਬਜ਼ੀਆਂ - Lawyer community
ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਨੇ ਦੁਨੀਆ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਹਰ ਇੱਕ ਕਾਰੋਬਾਰ 'ਤੇ ਕੋਰੋਨਾ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਪੰਜਾਬ ਦੇ ਵਕੀਲ ਭਾਈਚਾਰੇ 'ਤੇ ਵੀ ਪਿਆ ਹੈ। ਅਦਾਲਤਾਂ ਬੰਦ ਹਨ ਅਤੇ ਵਕੀਲ ਭਾਈਚਾਰਾ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਦੌਰਾਨ ਗੜ੍ਹਸ਼ੰਕਰ ਵਿਖੇ ਵਕੀਲ ਭਾਈਚਾਰੇ ਨੇ ਸਰਕਾਰ 'ਤੇ ਕੋਈ ਮਦਦ ਨਾ ਦੇਣ ਦੇ ਰੋਸ ਵਜੋਂ ਸਬਜ਼ੀਆਂ ਵੇਚ ਕੇ ਪ੍ਰਦਰਸ਼ਨ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਕ੍ਰਿਪਾਲ ਨੇ ਕਿਹਾ ਕਿ ਸਰਕਾਰ ਨੂੰ ਵਕੀਲਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।