ਕੋਰੋਨਾ ਕਾਰਨ ਜਨਮ ਅਸ਼ਟਮੀ ਮੌਕੇ ਮੰਦਰਾਂ 'ਚ ਘਟੀ ਰੌਣਕ
ਫਤਿਹਗੜ੍ਹ ਸਾਹਿਬ: ਦੇਸ਼ ਵਿੱਚ ਜਨਮ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਪਰ ਕੋਰੋਨਾ ਦੇ ਕਾਰਨ ਜਨਮ ਅਸ਼ਟਮੀ ਤੇ ਮੰਦਰਾਂ ਵਿੱਚ ਵੱਡੇ ਸਮਾਗਮ ਨਹੀਂ ਕਰਵਾਏ ਜਾ ਰਹੇ। ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਮੰਦਰਾਂ ਵਿੱਚ ਪ੍ਰਬੰਧ ਦੇਖਣ ਨੂੰ ਮਿਲੇ। ਇਸੇ ਤਰ੍ਹਾਂ ਹੀ ਅਮਲੋਹ ਦੇ ਪ੍ਰਾਚੀਨ ਕ੍ਰਿਸ਼ਨਾ ਮੰਦਰ ਵਿੱਚ ਵੀ ਸ਼ਰਧਾਲੂਆਂ ਦੇ ਆਉਣ 'ਤੇ ਗੇਟ 'ਤੇ ਸੇਨੈਟਾਈਜ਼ ਕੀਤਾ ਗਿਆ। ਗੱਲਬਾਤ ਕਰਦੇ ਹੋਏ ਪ੍ਰਾਚੀਨ ਕ੍ਰਿਸ਼ਨਾ ਮੰਦਰ ਦੇ ਮੈਂਬਰ ਬੰਟੀ ਗੁਪਤਾ ਅਤੇ ਗੋਲਡੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਦਰ ਵਿੱਚ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪ੍ਰਬੰਧ ਕੀਤੇ ਗਏ ਹਨ ਜੋ ਵੀ ਸ਼ਰਧਾਲੂ ਮੰਦਰ ਵਿੱਚ ਮੱਥਾ ਟੇਕਣ ਆ ਰਹੇ ਹਨ, ਉਨ੍ਹਾਂ ਦਾ ਪਹਿਲਾਂ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸੇਨੈਟਾਈਜ਼ਰ ਕਰਕੇ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ।