ਕੋਵਿਡ-19: ਚੰਡੀਗੜ੍ਹ ਦਾ ਸਭ ਤੋਂ ਭੀੜ ਵਾਲਾ ਇਲਾਕਾ ਹੋਇਆ ਖ਼ਾਲੀ - chandigarh latest news
ਕੋਰੋਨਾ ਵਾਇਰਸ ਦੇ ਚੱਲਦਿਆਂ ਹਰਿਆਣਾ ਤੇ ਪੰਜਾਬ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਐਡਵਾਈਜ਼ਰੀ ਜਾਰੀ ਕਰ ਸਾਰੇ ਕਾਲਜ, ਯੂਨੀਵਰਸਿਟੀਆਂ ਤੇ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਸਭ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲਦੀ ਹੈ ਪਰ ਐਡਵਾਈਜ਼ਰੀ ਤੋਂ ਬਾਅਦ ਸਿਰਫ਼ ਮਾਲ ਵਿੱਚ ਦਵਾਈਆਂ ਵਾਲੀਆਂ ਦੁਕਾਨ ਵਿੱਚ ਲੋਕਾਂ ਨੂੰ ਜਾਣ ਦੀ ਇਜ਼ਾਜ਼ਤ ਦਿੱਤੀ ਗਈ ਹੈ।