ਪੰਜਾਬ

punjab

ਰਾਏਕੋਟ: ਰੱਖੜੀ ਦੇ ਤਿਓਹਾਰ 'ਤੇ ਵੀ ਕੋਰੋਨਾ ਦਾ ਕਹਿਰ

By

Published : Aug 1, 2020, 4:21 AM IST

Published : Aug 1, 2020, 4:21 AM IST

ਲੁਧਿਆਣਾ: ਰੱਖੜੀ ਦੇ ਤਿਓਹਾਰ ਮੌਕੇ ਨਜ਼ਰ ਆਉਣ ਵਾਲੀ ਰੌਣਕ ਇਸ ਵਾਰ ਗਾਇਬ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਵਾਰ ਰੱਖੜੀ ਦਾ ਤਿਓਹਾਰ ਕੋਰੋਨਾ ਦੀ ਭੇਂਟ ਚੜ ਗਿਆ ਹੈ, ਬਲਕਿ ਦੁਕਾਨਾਂ ਵਿੱਚ ਦੁਕਾਨਦਾਰ ਵਿਹਲੇ ਬੈਠੇ ਹਨ, ਜਿਨ੍ਹਾਂ ਕੋਲ ਇੱਕ-ਦੁੱਕਾ ਹੀ ਗਾਹਕ ਆਉਂਦਾ ਹੈ। ਇਸ ਮੌਕੇ ਗੱਲਬਾਤ ਕਰਦਿਆ ਕੱਪੜਾ ਵਪਾਰੀ ਕੁਲਵੰਤ ਸਿੰਘ ਸੰਤ ਨੇ ਦੱਸਿਆ ਕਿ ਆਮ ਦਿਨਾਂ ਵਿੱਚ ਰੱਖੜੀ ਤਿਓਹਾਰ ਮੌਕੇ ਉਨਾਂ ਕੋਲ ਕਾਫੀ ਗਾਹਕ ਹੁੰਦਾ ਸੀ, ਸਗੋਂ ਉਨਾਂ ਨੂੰ ਰੋਟੀ ਖਾਣ ਨੂੰ ਵੇਹਲ ਨਹੀਂ ਸੀ ਮਿਲਦੀ ਪ੍ਰੰਤੂ ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਸਿਰਫ 25 ਫੀਸਦੀ ਹੀ ਕੰਮ ਰਹਿ ਗਿਆ ਹੈ ਕਿਉਂਕਿ ਕੋਰੋਨਾ ਦੌਰਾਨ ਲੱਗੇ ਲੌਕਡਾਊਨ ਕਾਰਨ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਨ ਪਿੰਡਾਂ ਵਿਚਲੇ ਗਾਹਕ ਨਹੀਂ ਆ ਰਿਹਾ ਹੈ। ਉਧਰ ਮਨਿਆਰੀ ਦੁਕਾਨਦਾਰ ਸੁਨੀਲ ਜੈਨ ਨੇ ਆਖਿਆ ਕਿ ਇਸ ਵਾਰ ਸਿਰਫ 10 ਫੀਸਦੀ ਕੰਮ ਰਹਿ ਗਿਆ, ਸਗੋਂ ਕੋਰੋਨਾ ਦਾ ਵੱਡਾ ਪ੍ਰਭਾਵ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਲੋਕ ਚਾਈਨੀਜ਼ ਰੱਖੜੀ ਦੀ ਬਿੱਲਕੁਲ ਵੀ ਨਹੀਂ ਖਰੀਦ ਰਹੇ, ਸਗੋਂ ਸਵਦੇਸ਼ੀ ਰੱਖੜੀ ਦੀ ਮੰਗ ਜ਼ਿਆਦਾ ਹੈ।

ABOUT THE AUTHOR

...view details