ਨੌਕਰੀ ਦੀ ਮੰਗ ਨੂੰ ਲੈ ਕੇ ਕੋਰੋਨਾ ਯੋਧਿਆਂ ਨੇ ਕੀਤਾ ਪ੍ਰਦਰਸ਼ਨ - Punjab Updates
ਪਟਿਆਲਾ: ਜਿੱਥੇ ਇੱਕ ਪਾਸੇ, ਪੰਜਾਬ ਭਰ ਦੇ ਵਿੱਚ ਫਿਰ ਤੋਂ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੋਰੋਨਾ ਯੋਧੇ ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਰੁਲਦੇ ਦਿਖਾਈ ਦੇ ਰਹੇ ਹਨ। ਅੱਜ ਇਕ ਵਾਰ ਫਿਰ ਤੋਂ ਪਟਿਆਲਾ ਦੇ ਮੇਨ ਫੁਵਾਰਾ ਚੌਕ 'ਤੇ ਕੋਰੋਨਾ ਯੋਧਿਆਂ ਵੱਲੋਂ ਨੋਕਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਨੌਕਰੀ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਕੋਰੋਨਾ ਯੋਧਿਆ ਨੇ ਕਿਹਾ ਕਿ ਉਹ ਇਸ ਮਹਾਂਮਾਰੀ ਵਿੱਚ ਤਨ ਮਨ ਨਾਲ ਨੌਕਰੀ ਨੂੰ ਨਿਭਾਇਆ, ਪਰ ਪੰਜਾਬ ਸਰਕਾਰ ਨੇ ਸਾਡੇ ਨਾਲ ਧੋਖਾ ਕਰਦੇ ਹੋਏ ਬਿਨਾਂ ਨੋਟੀਫ਼ਿਕੇਸ਼ਨ ਦੇ ਕੱਢ ਦਿੱਤਾ ਹੈ।