ਜਨਮਦਿਨ ਮੌਕੇ ਪੁੱਤ ਨੂੰ ਅਸ਼ੀਰਵਾਦ ਦੇਣ ਪਹੁੰਚੀ ਪੁਲਿਸ ਮੁਲਾਜ਼ਮ ਦੀ ਮਾਂ - ਕੋਰੋਨਾ ਫਰੰਟ ਲਾਈਨ ਵਰਕਰ
ਅੰਮ੍ਰਿਤਸਰ: ਸੂਬੇ ਭਰ 'ਚ ਲੱਗੇ ਲੌਕਡਾਊਨ ਦੌਰਾਨ ਜਿੱਥੇ ਲੋਕ ਘਰਾਂ ਚ ਬੈਠੇ ਹਨ ਉੱਥੇ ਹੀ ਪੁਲਿਸ ਮੁਲਾਜ਼ਮ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਅੰਮ੍ਰਿਤਸਰ 'ਚ ਕੋਰੋਨਾ ਦੌਰਾਨ ਕੰਮ ਕਰ ਰਹੇ ਐਸਐਚਓ ਜਸਪਾਲ ਸਿੰਘ ਨੂੰ ਉਸ ਦੇ ਜਨਮਦਿਨ 'ਤੇ ਉਸ ਦੀ ਮਾਂ ਉਸ ਨੂੰ ਆਸ਼ੀਰਵਾਦ ਦੇਣ ਪਹੁੰਚੀ। ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਜਨਮਦਿਨ ਹੈ ਅਤੇ ਨਾਲ ਮਾਂ ਦਿਹਾੜਾ ਵੀ ਹੈ ਪਰ ਡਿਊਟੀ 'ਤੇ ਤੈਨਾਲ ਹੋਣ ਕਾਰਨ ਉਹ ਆਪਣੇ ਪਿੰਡ ਮਾਂ ਨੂੰ ਨਹੀਂ ਮਿਲ ਸਕਿਆ ਪਰ ਉਸ ਦੀ ਮਾਂ ਉਸ ਨੂੰ ਆਸ਼ੀਰਵਾਦ ਦੇਣ ਖ਼ੁਦ ਪਹੁੰਚੀ ਹੈ। ਜਸਪਾਲ ਦੀ ਮਾਂ ਨੇ ਦੱਸਿਆ ਕਿ ਉਹ ਬਹੁਤ ਖ਼ੁਸ਼ ਹੈ ਕਿ ਉਸ ਦਾ ਪੁੱਤ ਪੁਲਿਸ 'ਚ ਤੈਨਾਤ ਹੋ ਕੋਰੋਨਾ ਮਹਾਂਮਾਰੀ ਦੌਰਾਨ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ।