ਕੋਰੋਨਾ ਯੋਧਿਆਂ ਨੇ ਮਾਨਸਾ 'ਚ ਰੋਸ ਮਾਰਚ ਕਰਕੇ ਮਨਾਈ ਕਾਲੀ ਦੀਵਾਲੀ - ਕੋਵਿਡ 19
ਮਾਨਸਾ: ਪੰਜਾਬ ਸਰਕਾਰ ਵੱਲੋਂ ਜਿੱਥੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਕੁਝ ਵਲੰਟੀਅਰਾਂ ਨੂੰ ਨੌਕਰੀ ਦੇ ਉੱਪਰ ਕਾਨਟਰੈਕਟ 'ਤੇ ਰੱਖਿਆ ਗਿਆ ਸੀ, ਉੱਥੇ ਹੀ ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਨੋਟਿਸ ਤੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਕਾਰਨ ਮਾਨਸਾ 'ਚ ਕੋਵਿਡ 19 ਪੈਰਾ ਮੈਡੀਕਲ ਸਟਾਫ ਵਲੰਟੀਅਰ ਕਮੇਟੀ ਨੇ ਕਾਲੇ ਝੰਡੇ ਲੈ ਕੇ ਕਾਲੀ ਦੀਵਾਲੀ ਮਨਾਈ ਤੇ ਸ਼ਹਿਰ ਭਰ 'ਚ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ।