CORONA WARRIORS: ਇਸ ਪੰਪ 'ਤੇ ਐਂਬੂਲੈਂਸਾਂ ਲਈ ਮਿਲੇਗਾ 50 ਲੀਟਰ ਮੁਫ਼ਤ ਤੇਲ - ਐਂਬੂਲੈਂਸਾਂ 'ਚ ਮੁਫ਼ਤ ਤੇਲ ਪਾਉਣ ਦਾ ਉਪਰਾਲਾ
ਗੜ੍ਹਸ਼ੰਕਰ: ਦੇਸ਼ ਭਰ 'ਚ ਕੋਰੋਨਾ ਦੇ ਨਾਲ ਲੜਨ ਲਈ ਜਿਥੇ ਸਰਕਾਰਾਂ ਵਲੋਂ ਯਤਨ ਕੀਤੇ ਜਾ ਰਹੇ ਹਨ। ਉਥੇ ਹੀ ਕਈ ਥਾਵਾਂ 'ਤੇ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਕਰ ਰਹੀਆਂ ਹਨ। ਇਸ ਦੇ ਚੱਲਦਿਆਂ ਹੁਣ ਰਿਲਾਇੰਸ ਵਲੋਂ ਕੋਰੋਨਾ ਦੌਰਾਨ ਵਰਤੋਂ 'ਚ ਆਉਣ ਵਾਲੀਆਂ ਐਂਬੂਲੈਂਸਾਂ 'ਚ ਮੁਫ਼ਤ ਤੇਲ ਪਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਇਸ ਸਬੰਧੀ ਪੰਪ ਦੇ ਮਾਲਿਕ ਦਾ ਕਹਿਣਾ ਕਿ ਕੋਰੋਨਾ 'ਚ ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜਿਸ ਦੇ ਚੱਲਦਿਆਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਪੰਪ 'ਤੇ ਮਾਸਕ ਵੀ ਵੰਡੇ ਜਾ ਰਹੇ ਹਨ।