corona virus:ਕੋਰੋਨਾ ‘ਤੇ ਨੌਜਵਾਨ ਪਾਉਣਗੇ ਫਤਹਿ ! - coronavirus update live
ਜਲੰਧਰੀ:ਮੈਂਬਰ ਪਾਰਲੀਮੈਂਟ ਜਲੰਧਰ ਚੌਧਰੀ ਸੰਤੋਖ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤਿੰਨ-ਟੀ (ਟੈਸਟ, ਟਰੇਸ ਅਤੇ ਟਰੀਟ) ਦੇ ਸੁਨੇਹੇ ਨੂੰ ਜ਼ਿਲ੍ਹਾ ਜਲੰਧਰ ਦੇ ਹਰ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ ਜਿਸ ਨੂੰ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਕੋਰੋਨਾ ਵਾਇਰਸ ਲੜਾਈ ਵਿੱਚ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਕਰਨ ਦੇ ਮਕਸਦ ਤਹਿਤ ਉਨਾਂ ਨਾਲ ਵਰਚੂਅਲ ਤੌਰ ’ਤੇ ਰੂਬਰੂ ਹੁੰਦਿਆ ਇਸ ਨਾਅਰੇ ਨੂੰ ਹੋਰ ਅੱਗੇ ਵਧਾਇਆ ਗਿਆ ਹੈ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਟੈਸਟ, ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਲਦ ਪਹਿਚਾਣ ਅਤੇ ਇਲਾਜ (ਟੈਸਟ, ਟਰੇਸ ਅਤੇ ਇਲਾਜ) ਹੀ ਪਿੰਡਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਦਾ ਇੱਕੋ-ਇਕ ਰਸਤਾ ਹੈ।