ਕੋਰੋਨਾ ਵਾਇਰਸ ਦਾ ਕਹਿਰ: ਜਲੰਧਰ 'ਚ ਸੈਲੂਨ ਮਾਲਕਾਂ ਨੂੰ ਕਰਨਾ ਪੈ ਰਿਹਾ ਮੰਦੀ ਦਾ ਸਾਹਮਣਾ - Corona virus outbreak
ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਲੋਕ ਮਰ ਰਹੇ ਹਨ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਇਰਸ ਕਾਰਨ ਪਹਿਲਾ ਹੀ ਮੰਦੀ ਦੀ ਮਾਰ ਝੱਲ ਰਹੇ ਭਾਰਤ ਵਰਗੇ ਦੇਸ਼ਾਂ ਦੀ ਆਰਥਿਕਤਾ 'ਤੇ ਸਿੱਧਾ ਅਸਰ ਪਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਡਰ ਨਾਲ ਲੋਕ ਨਾਨ ਵੇਜ ਖਾਣੇ ਤੋਂ ਪਰਹੇਜ਼ ਕਰ ਰਹੇ ਹਨ, ਜਿਸ ਕਾਰਨ ਨਾਨ ਵੇਜ ਵਪਾਰੀਆਂ ਦਾ ਧੰਧਾ ਮੰਦੀ 'ਚ ਚਲ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਜਲੰਧਰ ਦੇ ਸੈਲੂਨ ਤੇ ਬਿਊਟੀ ਪਾਲਰ ਮਾਲਕਾਂ ਨੂੰ ਵੀ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਲੋਕਾਂ ਨੇ ਮਹਾਂਮਾਰੀ ਦੇ ਡਰ ਨਾਲ ਸੈਲੂਨ ਜਾਣ ਛੱਡ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੈਲੂਨ 'ਚ ਇਸਤੇਮਾਲ ਹੋਣ ਵਾਲੀਆਂ ਕੈਂਚੀਆਂ ਉੱਤੇ ਅਤੇ ਹੋਰ ਸਾਮਾਨ ਇੱਕ ਗਾਹਕ ਤੋਂ ਦੂਜੇ ਗ੍ਰਾਹਕ 'ਤੇ ਇਸਤੇਮਾਲ ਕੀਤੇ ਜਾਂਦੇ ਹਨ। ਇਸ ਕਰਕੇ ਉਹ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ।