ਕੋਰੋਨਾ ਵਾਇਰਸ ਦਾ ਕਹਿਰ: ਫਿਰੋਜ਼ਪੁਰ ਰੇਲਵੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ - Corona virus in india
ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਵੀ ਸੋਮਵਾਰ ਨੂੰ ਇਸ ਮਹਾਂਮਾਰੀ ਦੇ 117 ਮਾਮਲੇ ਸਾਹਮਣੇ ਆਏ ਹਨ। ਭਾਰਤੀ ਰੇਲਵੇ ਵੱਲੋਂ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਰੇਲ ਡਿਵੀਜ਼ਨ ਵਿੱਚ ਗੱਡੀਆਂ ਦੇ ਰੱਖ ਰਖਾਵ ਅਤੇ ਆਪਣੇ ਮੁਸਾਫ਼ਰਾ ਨੂੰ ਵਾਇਰਸ ਤੋਂ ਬਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਰੇਲ ਗੱਡੀਆਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਰੇਲ ਗੱਡੀਆਂ ਦੀ ਸਫ਼ਾਈ 'ਚ ਮੁੱਖ ਤੌਰ 'ਤੇ ਕੈਮੀਕਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਸਾਫ਼ਰਾ ਨੂੰ ਦੇਣ ਵਾਲੇ ਕੰਬਲ ਤੇ ਪਰਦੇ ਗੱਡੀ 'ਚੋਂ ਹਟਾ ਦਿੱਤੇ ਗਏ ਹਨ।
Last Updated : Mar 16, 2020, 6:43 PM IST