ਕੋਰੋਨਾ ਵਾਇਰਸ: ਦਿੱਲੀ ਹਵਾਈ ਅੱਡੇ ਤੋਂ ਗਾਇਬ ਹੋਈ ਲੜਕੀ ਨੂੰ ਪੁਲਿਸ ਨੇ ਲੱਭ ਕੇ ਭੇਜਿਆ ਹਸਪਤਾਲ - hospital
ਤਰਨ ਤਾਰਨ ਜ਼ਿਲ੍ਹੇ ਵਿੱਚ ਦੁਬਈ ਤੋਂ ਆਈ ਇੱਕ ਕੁੜੀ ਨੂੰ ਪੁਲਿਸ ਨੇ ਲੱਭ ਕੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੀ ਇੱਕ ਕੁੜੀ ਦਿੱਲੀ ਹਵਾਈ ਅੱਡੇ ਤੋਂ ਅਚਾਨਕ ਗਾਇਬ ਹੋ ਗਈ ਸੀ। ਜਿਸ ਤੋਂ ਬਾਅਦ ਕੋਰੋਨਾ ਵਾਇਰਸ ਕਰਕੇ ਇਸ ਦੀ ਭਾਲ ਕੀਤੀ ਜਾ ਰਹੀ ਸੀ।