ਬਠਿੰਡਾ ’ਚ ਕੋਰੋਨਾ ਵੈਕਸੀਨ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ੁਰੂਆਤ
ਬਠਿੰਡਾ: ਭਾਰਤ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਸਬੰਧੀ ਸ਼ਨੀਵਾਰ ਨੂੰ ਬਠਿੰਡਾ ’ਚ ਕੋਰੋਨਾ ਵੈਕਸੀਨ ਬਾਰੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਖਜ਼ਾਨਾ ਮੰਤਰੀ ਬਾਦਲ ਨੇ ਦੱਸਿਆ ਸਰਕਾਰ ਵੱਲੋਂ ਇਹ ਕੋਰੋਨਾ ਵੈਕਸੀਨ ਮੁਫ਼ਤ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਵੈਕਸੀਨ ਦੋ ਸੌ ਰੁਪਏ ਵਿਚ ਮੁਹੱਈਆ ਹੋਵੇਗੀ। ਜਦੋਂ ਇਹ ਵੈਕਸੀਨ ਆਮ ਦਵਾਈਆਂ ਦੀ ਦੁਕਾਨਾਂ ’ਤੇ ਵੀ ਉਪਲਬੱਧ ਹੋਵੇਗੀ ਤਾਂ ਇਸ ਦੀ ਕੀਮਤ ਹਜ਼ਾਰ ਰੁਪਏ ਹੋਵੇਗੀ। ਉਨ੍ਹਾਂ ਕਿਹਾ ਸਰਕਾਰ ਵੱਲੋਂ ਪੰਜਾਬ ਨੂੰ ਜਲਦ ਤੋਂ ਜਲਦ ਕੋਰੋਨਾ ਮੁਕਤ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।