ਤਰਨ ਤਾਰਨ ਪੁੱਜੀ ਕੋਰੋਨਾ ਦੀ ਵੈਕਸੀਨ - ਕੋਰੋਨਾ ਦਾ ਕਹਿਰ
ਤਰਨ ਤਾਰਨ: ਕੋਰੋਨਾ ਦਾ ਕਹਿਰ ਪੂਰੀ ਦੁਨਿਆ 'ਚ ਫੈਲਿਆ ਹੋਇਆ ਹੈ ਤੇ ਭਾਰਤ ਨੇ ਇਸਦੀ ਤਤਕਾਲੀਨ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਕੋਰੋਨਾ ਦੀ ਵੈਕਸੀਨ ਪੰਜਾਬ ਵੀ ਪਹੁੰਚ ਚੁੱਕੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆ ਡਾ ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਵੈਕਸੀਨ ਤਰਨ ਤਾਰਨ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾ ਫਰੰਟਲਾਈਨ ਵਰਕਰਾਂ ਨੂੰ ਦਿੱਤੀ ਜਾਵੇਗੀ ਤੇ ਜ਼ਿਲ੍ਹੇ 'ਚ ਕਰੀਬ 6700 ਫਰੰਟਲਾਈਨ ਵਰਕਰ ਹਨ ਤੇ ਪੰਜਾਬ ਸਰਕਾਰ ਨੇ 8200 ਡੋਜ਼ ਭੇਜੀ ਹੈ ਤੇ ਜ਼ਿਲ੍ਹੇ 'ਚ 20 ਦੇ ਕਰੀਬ ਸੈਂਟਰ ਹਨ।