'ਕੋਰੋਨਾ ਵੈਕਸੀਨੇਸ਼ਨ ਕੈਂਪ ਦੌਰਾਨ ਲੋਕਾਂ ’ਚ ਭਾਰੀ ਉਤਸ਼ਾਹ' - ਕੋਰੋਨਾ ਮਹਾਂਮਾਰੀ
ਲੁਧਿਆਣਾ: ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਨਿਰੰਤਰ ਕੈਂਪ ਲਗਾਏ ਜਾ ਰਹੇ ਹਨ। ਇਸ ਦੇ ਚੱਲਦੇ ਜਗਰਾਓ ਦੇ ਲਾਲਾ ਲਾਜਪਤ ਰਾਏ ਰੋਡ ’ਤੇ ਲੰਮੀਆ ਵਾਲ ਬਾਗ ’ਚ ਵੈਕਸੀਨੇਸ਼ਨ ਕੈਪ ਲਗਾਇਆ ਗਿਆ। ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਮਹਿੰਦਰਾ ਨੇ ਦੱਸਿਆ ਕਿ ਬਹੁਤ ਹੀ ਜਲਦੀ ਬਾਗ ਚ ਆਸ਼ਰਮ ਖੋਲ੍ਹਣ ਦੀ ਤਿਆਰੀ ਚਲ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ ਕਿ ਇਸ ਭਿਆਨਕ ਬੀਮਾਰੀ ’ਤੇ ਕਾਬੂ ਪਾਉਣ ਲਈ ਟੀਕਾਕਰਨ ਕੈਂਪ ਲਗਾਉਣ ਦਾ ਮੌਕਾ ਮਿਲਿਆ। ਡਾ. ਪ੍ਰਦੀਪ ਨੇ ਇਹ ਵੀ ਕਿਹਾ ਕਿ 15 ਅਗਸਤ ਤੱਕ ਜਗਰਾਓ ਚ 50 ਫੀਸਦ ਤੋਂ ਵੀ ਵੱਧ ਖੇਤਰ ਚ ਟੀਕਾ ਲਗਾਉਣਾ ਉਨ੍ਹਾਂ ਦਾ ਟੀਚਾ ਹੈ।