ਗੜ੍ਹਸ਼ੰਕਰ ਦੇ ਬੀਤ ਇਲਾਕੇ 'ਚ ਲਗਾਇਆ ਕੋਰੋਨਾ ਵੈਕਸੀਨੇਸ਼ਨ ਕੈਂਪ - ਸਿਵਲ ਹਸਪਤਾਲ ਦੀ ਟੀਮ
ਗੜ੍ਹੰਸ਼ਕਰ: ਕੋਰੋਨਾ ਮਹਾਂਮਾਰੀ ਨੂੰ ਲੈਕੇ ਜਿਥੇ ਸਰਕਾਰਾਂ ਆਪਣੇ ਕੰਮ ਕਰ ਰਹੀਆਂ ਹਨ, ਉਥੇ ਹੀ ਸਮਾਜ ਸੇਵੀ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ। ਇਸ ਦੇ ਚੱਲਦਿਆਂ ਬੀਤ ਇਲਾਕੇ 'ਚ ਕਸਬਾ ਝੂਗੀਆਂ 'ਚ ਸਿਵਲ ਹਸਪਤਾਲ ਦੀ ਟੀਮ ਵਲੋਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ 'ਚ 718 ਦੇ ਕਰੀਬ ਲੋਕਾਂ ਵਲੋਂ ਵੈਕਸੀਨੇਸ਼ਨ ਲਗਾਵਾਈ ਗਈ। ਇਸ ਕੈਂਪ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵੀ ਪਹੁੰਚੇ। ਉਨਹਾਂ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ।