ਕੋਰਟ ਕੰਪਲੈਕਸ ਵਿਖੇ ਕੋਰੋਨਾ ਟੈਸਟ ਦਾ ਲੱਗਿਆ ਕੈਂਪ - ਕੋਰੋਨਾ ਦੀ ਲਾਗ
ਜਲੰਧਰ: ਇਸ ਦੇ ਕਸਬੇ ਨਕੋਦਰ ਵਿਖੇ ਕੋਰੋਨਾ ਦੀ ਲਾਗ ਦੇ ਠੱਲ੍ਹ ਪਾਉਣ ਲਈ ਲੋਕਾਂ ਨੂੰ ਸੁਝਾਅ ਦਿੱਤੇ ਗਏ।ਨਕੋਦਰ ਦੇ ਸਿਵਲ ਹਸਪਤਾਲ ਦੇ ਐਸਐਚਓ ਭੁਪਿੰਦਰ ਸਿੰਘ ਦੀ ਅਗਵਾਈ 'ਚ ਕੋਰਟ ਕੰਪਲੈਕਸ 'ਚ ਜੱਜ, ਐਡਵੋਕੇਟ, ਕਲਰਕ ਆਦਿ ਦੇ ਕੋਰੋਨਾ ਦੇ ਟੈਸਟ ਕੀਤੇ ਗਏ।ਇਸ ਦੇ ਨਾਲ ਹੀ ਉੱਥੇ ਮੌਜੂਦ ਲੋਕਾਂ ਦੇ ਵੀ ਕੋਰੋਨਾ ਟੈਸਟ ਕੀਤੇ ਗਏ। ਡਾ. ਹਰਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ 'ਚ ਲੋਕਾਂ ਵੱਲੋਂ ਕੁੱਝ ਹਿਦਾਇਤਾਂ ਅਣਗੌਲਿਆਂ ਕਰ ਦਿੱਤੀ ਗਈਆਂ। ਇਸ ਲਈ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।