ਕੋਰੋਨਾ ਪੀੜ੍ਹਤ ਮਰੀਜ਼ ਨੇ ਲਾਈਵ ਹੋ ਸੁਣਾਈ ਸਰਕਾਰ ਹਸਪਤਾਲਾਂ ਦੀ ਵਿਥਿਆ - coronavirus update punjab
ਮਾਨਸਾ: ਕੋਰੋਨਾ ਦੇ ਚੱਲਦਿਆਂ ਸਰਕਾਰ ਵਲੋਂ ਹਸਪਤਾਲਾਂ 'ਚ ਵਧੀਆ ਪ੍ਰਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਮਾਨਸਾ ਵਾਸੀ ਬ੍ਰਿਜ ਲਾਲ ਗੋਠਵਲ ਵਲੋਂ ਲਾਈਵ ਹੋ ਨਿੱਜੀ ਹਸਪਤਾਲਾਂ ਵਲੋਂ ਕੀਤੀ ਜਾ ਰਹੀ ਲੁੱਟ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ 'ਚ ਮਰੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ 'ਚ ਉਨ੍ਹਾਂ ਦਾ ਡਾਕਟਰ ਅਤੇ ਸਟਾਫ਼ ਵਲੋਂ ਵਧੀਆ ਧਿਆਨ ਰੱਖਿਆ ਗਿਆ, ਜਿਸ ਕਾਰਨ ਉਹ ਤੰਦਰੁਸਤ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਸਟਾਫ਼ ਦੀ ਕਮੀ ਨੂੰ ਵੀ ਏ.ਡੀ.ਸੀ ਵਲੋਂ ਦੂਰ ਕਰ ਦਿੱਤਾ ਗਿਆ।