ਜਲੰਧਰ ਦੇ ਸਿਵਲ ਹਸਪਤਾਲ ਦਾ ਕਾਰਨਾਮਾ, ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਨੈਗੇਟਿਵ ਦੱਸ ਕੇ ਦਿੱਤੀ ਛੁੱਟੀ - jalandhar latest news
ਜਲੰਧਰ: ਸ਼ਹਿਰ ਦੇ ਸਿਵਲ ਹਸਪਤਾਲ ਵੱਲੋਂ ਵੱਡੀ ਲਾਪਰਵਾਹੀ ਵਰਤਨ ਦੀ ਖ਼ਬਰ ਸਾਹਮਣੇ ਆਈ ਹੈ। ਐਸਐਮਓ ਕਸ਼ਮੀਰੀ ਲਾਲ ਨੇ ਬੀਤੇ ਦਿਨੀਂ 3 ਕੋਰੋਨਾ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਹੋਣ 'ਤੇ ਉਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਸੀ, ਜਿਸ ਚੋਂ ਇੱਕ ਮਰੀਜ਼ ਵਿਸ਼ਵ ਸ਼ਰਮਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਸਿਵਲ ਹਸਪਤਾਲ ਨੇ ਵਿਸ਼ਵ ਸ਼ਰਮਾ ਨੂੰ ਮੁੜ ਤੋਂ ਹਸਪਤਾਲ ਬੁਲਾ ਲਿਆ ਹੈ। ਕੋਰੋਨਾ ਪੀੜਤ ਮਰੀਜ਼ ਨੇ ਦੱਸਿਆ ਕਿ ਪਹਿਲਾਂ ਹਸਪਤਾਲ ਨੇ ਕੋਰੋਨਾ ਨੈਗੇਟਿਵ ਰਿਪੋਰਟ ਆਉਣ 'ਤੇ ਉਸ ਨੂੰ ਡਿਸਚਾਰਜ ਕੀਤਾ ਸੀ ਤੇ ਹੁਣ ਫਿਰ ਕੋਰੋਨਾ ਰਿਪੋਰਟ ਪੌਜ਼ੀਟਿਵ ਆ ਗਈ ਹੈ।