ਜਲੰਧਰ ਵਿਖੇ ਕੋਰੋਨਾ ਪੌਜ਼ੀਟਿਵ ਮਰੀਜ਼ ਨੇ ਘਰੋਂ ਬਾਹਰ ਨਿਕਲ ਕੇ ਕੀਤਾ ਹੰਗਾਮਾ - jalandher Corona-positive patient
ਜਲੰਧਰ: ਗੁਰੂ ਤੇਗ ਬਹਾਦਰ ਨਗਰ ਦੇ ਵਾਸੀਆਂ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਕੋਰੋਨਾ ਮਰੀਜ਼ ਆਪਣੇ ਘਰ ਤੋਂ ਭੱਜ ਗਿਆ ਅਤੇ ਗੁਰਦੁਆਰਾ ਸਾਹਿਬ ਚਲਾ ਗਿਆ। ਐੱਸ.ਐੱਚ.ਓ. ਅਜੈਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰੇ ਦੇ ਕੋਲ ਪਹੁੰਚ ਕੇ ਹੰਗਾਮਾ ਕਰ ਰਿਹਾ ਹੈ। ਮਨਜੀਤ ਸਿੰਘ ਨਾਂਅ ਦੇ ਇਸ ਵਿਅਕਤੀ ਦੀ ਪੰਜ ਤਰੀਕ ਨੂੰ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਉਹ ਕੱਲ੍ਹ ਰਾਤ ਡਿਪਰੈਸ਼ਨ ਹੋਣ ਦੀ ਵਜ੍ਹਾ ਨਾਲ ਘਰੋਂ ਨਿਕਲ ਕੇ ਗੁਰਦੁਆਰਾ ਸਾਹਿਬ ਕੋਲ ਆ ਗਿਆ। ਉਸ ਨੂੰ ਸਿਵਲ ਹਸਪਤਾਲ ਇਲਾਜ ਕਰਵਾ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਹੈ।