ਭਾਈ ਨਿਰਮਲ ਸਿੰਘ ਦੇ ਕੋਰੋਨਾ ਪੌਜ਼ੀਟਿਵ ਰਿਸ਼ਤੇਦਾਰਾਂ ਨੂੰ ਫੌਰਟਿਸ ਹਸਪਤਾਲ 'ਚ ਕੀਤਾ ਗਿਆ ਰੈਫਰ - ਅੰਮ੍ਰਿਤਸਰ ਨਿਊਜ਼ ਅਪਡੇਟ
ਅੰਮ੍ਰਿਤਸਰ: ਸ਼ਹਿਰ ਦੇ ਪੰਜ ਕੋਰੋਨਾ ਪੌਜ਼ੀਟਿਵ ਦੇ ਮਰੀਜ਼ਾਂ ਨੂੰ ਫੌਰਟਿਸ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਇਹ ਕੋਰੋਨਾ ਪੌਜ਼ੀਟਿਵ ਮਰੀਜ਼ ਭਾਈ ਨਿਰਮਲ ਸਿੰਘ ਦੇ ਰਿਸ਼ਤੇਦਾਰ ਹਨ। ਇਸ ਬਾਰੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਂ ਕਾਰਜ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ 'ਚ ਦਾਖਲ ਭਾਈ ਨਿਰਮਲ ਸਿੰਘ ਦੇ ਬੇਟੇ ਨੇ ਉਨ੍ਹਾਂ ਫੋਨ ਰਾਹੀਂ ਕਿਹਾ ਕਿ ਆਈਸੋਲੇਸ਼ਨ ਵਾਰਡ 'ਚ ਸਹੀ ਇਲਾਜ ਨਹੀਂ ਹੋ ਰਿਹਾ। ਇਸ ਤੋਂ ਬਾਅਦ ਕੈਬਿਨੇਟ ਮੰਤਰੀ ਓ.ਪੀ ਸੋਨੀ ਦੇ ਆਦੇਸ਼ਾਂ ਤੋਂ ਬਾਅਦ ਇਨ੍ਹਾਂ ਪੰਜਾਂ ਮਰੀਜ਼ਾਂ ਨੂੰ ਫੌਰਟਿਸ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।