ਕੋਰੋਨਾ ਪੌਜ਼ੀਟਿਵ ਆਸ਼ਾ ਵਰਕਰਾਂ ਨੇ ਪਿੰਡ ਚ ਵੰਡੀਆਂ ਫਤਿਹ ਕਿੱਟਾਂ
ਕੋਰੋਨਾ ਦੌਰਾਨ ਸਿਹਤ ਵਿਭਾਗ ਦੀਆਂ ਲਾਪਰਵਾਹੀਆਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਰਹੀਆਂ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕੋਰੋਨਾ ਪਾਜ਼ੀਟਿਵ ਆਸ਼ਾ ਵਰਕਰਾਂ ਦੇ ਵਲੋਂ ਲੋਕਾਂ ਨੂੰ ਫਤਿਹ ਕਿੱਟਾਂ ਵੰਡੀਆਂ ਹਨ। ਇਸ ਮਾਮਲੇ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 30 ਤੋਂ ਵੱਧ ਕੋਰੋਨਾ ਮਰੀਜ਼ਾਂ ਨੂੰ ਫਤਿਹ ਕਿੱਟ ਵੰਡੀ ਗਈ। ਇਹ ਫਤਿਹ ਕਿੱਟਾਂ ਪਿੰਡ ਦੇ ਆਸ਼ਾ ਵਰਕਰਾਂ ਦੇ ਨਾਲ ਵੰਡੀਆਂ ਗਈਆਂ ਸਨ ਅਤੇ ਇਨ੍ਹਾਂ ਤਿੰਨ ਆਸ਼ਾ ਵਰਕਰਾਂ ਦੀ ਰਿਪੋਰਟ 16 ਮਈ ਨੂੰ ਪਾਜ਼ੀਟਿਵ ਆਈ ਸੀ। ਇਸ ਦੇ ਬਾਵਜੂਦ, ਇਨ੍ਹਾਂ ਫਤਿਹ ਕਿੱਟਾਂ ਨੂੰ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਆਸ਼ਾ ਵਰਕਰਾਂ ਨੇ ਘਰ-ਘਰ ਜਾ ਕੇ ਵੰਡੀਆਂ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਪਿੰਡ ਵਾਸੀਆਂ ਨੇ ਕਿਹਾ ਕਿ ਫਤਿਹ ਕਿੱਟਾਂ ਕੋਰੋਨਾ ਪੋਜ਼ੀਟਿਵ ਸਟਾਫ ਨਾਲ ਘਰ-ਘਰ ਜਾ ਕੇ ਵੰਡੀਆਂ ਗਈਆਂ ਸਨ।ਸਿਵਲ ਸਰਜਨ ਡਾ: ਸੁਰਜੂ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਲਾਪ੍ਰਵਾਹੀ ਨਹੀਂ ਕੀਤੀ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਿਰਫ਼ ਪਿੰਡ ਦੀਆਂ ਆਸ਼ਾ ਵਰਕਰਾਂ ਤੋਂ ਮਦਦ ਲਈ ਗਈ ਸੀ ਕਿ ਕਿਸ ਘਰ ਦੇ ਵਿਚ ਕਿੰਨੇ ਕੋਰੋਨਾ ਮਰੀਜ਼ ਪਾਜ਼ੀਟਿਵ ਹਨ ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਤਿੰਨੋਂ ਆਸ਼ਾ ਵਰਕਰਾਂ ਆਪਣੇ ਆਪਣੇ ਘਰ ਵਿੱਚ ਇਕਾਂਤਵਾਸ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਸਟਾਫ ਕੋਰੋਨਾ ਪਾਜ਼ੀਟਿਵ ਹੋ ਗਿਆ ਸੀ ਜਿਸ ਕਾਰਨ ਸਾਨੂੰ ਆਸ਼ਾ ਵਰਕਰਾਂ ਦੀ ਮੱਦਦ ਲੈਣੀ ਪਈ ।