ਰਾਏਕੋਟ: ਘਰੋਂ ਭੱਜਿਆ ਕੋਰੋਨਾ ਮਰੀਜ਼ ਪੁਲਿਸ ਨੇ ਕੀਤਾ ਕਾਬੂ - ਕੋਰੋਨਾ ਟੈਸਟ
ਰਾਏਕੋਟ: ਨੇੜਲੇ ਪਿੰਡ ਤਲਵੰਡੀ ਰਾਏ ਦੇ ਵਾਸੀ ਸਤਪਾਲ ਸਿੰਘ (25) ਦਾ ਕੋਰੋਨਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ। ਕੋਰੋਨ ਪੌਜ਼ੀਟਿਵ ਹੋਣ ਖ਼ਬਰ ਮਿਲਦੇ ਸਾਰ ਹੀ ਸਤਪਾਲ ਸਿੰਘ ਘਰੋਂ ਭੱਜ ਗਿਆ ਸੀ, ਜਿਸ ਨੂੰ ਪੁਲਿਸ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਏਕੋਟ ਤੋਂ ਕਾਬੂ ਕਰ ਲਿਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਸਤਪਾਲ ਨੂੰ ਐਂਬੂਲੈਂਸ ਰਾਹੀਂ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਸੰਪਰਕ ਵਿੱਚ ਰਹੇ ਲੋਕਾਂ ਦਾ ਟੈਸਟ ਵੀ ਕੀਤਾ ਜਾਵੇਗਾ।