ਪਿੰਡ ਆਂਡਲੂ ਸਰਕਾਰੀ ਹਾਈ ਸਕੂਲ ਦੀ ਇੱਕ ਅਧਿਆਪਕਾ ਨੂੰ ਹੋਇਆ ਕੋਰੋਨਾ - Government High School
ਲੁਧਿਆਣਾ: ਰਾਏਕੋਟ ਦੇ ਪਿੰਡ ਆਂਡਲੂ ਦੇ ਸਰਕਾਰੀ ਹਾਈ ਸਕੂਲ ਦੀ ਇੱਕ 30 ਸਾਲਾ ਅਧਿਆਪਕਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਥੇ ਹੀ ਸਿੱਖਿਆ ਅਤੇ ਸਿਹਤ ਵਿਭਾਗ ਇੱਕ ਦਮ ਹਰਕਤ ਵਿੱਚ ਆ ਗਿਆ। ਇਸ ਤਹਿਤ ਸਿਹਤ ਵਿਭਾਗ ਪੱਖੋਵਾਲ ਵੱਲੋਂ ਸਕੂਲ ਦੇ 10 ਸਟਾਫ਼ ਮੈਂਬਰਾਂ ਅਤੇ 2 ਮਿੱਡ-ਡੇ-ਮੀਲ ਕਰਮਚਾਰੀਆ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਮੁੱਖ ਅਧਿਆਪਕ ਨੇ ਦੱਸਿਆ ਕਿ ਮਹਾਂਨਗਰ ਲੁਧਿਆਣਾ ਦੀ ਰਹਿਣ ਵਾਲੀ ਹਿੰਦੀ ਅਧਿਆਪਕਾ ਦੀਪਿਕਾ 20 ਫਰਵਰੀ ਤੋਂ ਛੁੱਟੀ 'ਤੇ ਚੱਲ ਰਹੀ ਸੀ ਅਤੇ 23 ਫਰਵਰੀ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ ਸੀ।