ਸਰਕਾਰ ਨੇ ਨੌਕਰੀ ਤੋਂ ਲਾਂਬੇ ਕੀਤੇ ਕੋਰੋਨਾ ਦੇ ਯੋਧੇ - government
ਅੰਮ੍ਰਿਤਸਰ: ਪੰਜਾਬ (Punjab) ਨੂੰ ਜੇਕਰ ਧਰਨਿਆ ਦਾ ਸੂਬਾ ਕਿਹਾ ਜਾਵੇ ਤਾਂ ਉਸ ਵਿੱਚ ਕੋਈ ਗਲਤ ਨਹੀਂ ਹੋਵੇਗਾ, ਕਿਉਂਕਿ ਇੱਥੇ ਰੋਜ਼ਾਨਾਂ ਪੰਜਾਬ (Punjab) ਦੀ ਅੱਧੀ ਤੋਂ ਜ਼ਿਆਦਾ ਅਬਾਦੀ ਧਰਨਿਆ ‘ਤੇ ਹੁੰਦੀ ਹੈ, ਪੰਜਾਬ (Punjab) ਦਾ ਕੋਈ ਵੀ ਅਜਿਹਾ ਸਰਕਾਰੀ ਜਾ ਪ੍ਰਾਈਵੇਟ ਵਿਭਾਗ ਨਹੀਂ ਹੈ, ਜੋ ਧਰਨਿਆ ‘ਤੇ ਨਾ ਹੋਵੇ, ਕੋਰੋਨਾ (corona) ਮਹਾਂਮਾਰੀ ਵਿੱਚ ਘਰੋਂ ਬੁਲਾਕੇ ਨੌਕਰੀ ਦੇਣ ਵਾਲੀ ਪੰਜਾਬ ਸਰਕਾਰ (Government of Punjab) ਹੁਣ ਉਨ੍ਹਾਂ ਮੁਲਾਜ਼ਮਾਂ ਨੂੰ ਹੀ ਨੌਕਰੀ ਤੋਂ ਲਾਂਬੇ ਕਰ ਰਹੀ ਹੈ। ਜਿਸ ਲਈ ਪੰਜਾਬ ਸਰਕਾਰ (Government of Punjab) ਵੱਲੋਂ 30 ਸਤੰਬਰ ਦਾ ਦਿਨ ਵੀ ਚੁਣਿਆ ਗਿਆ ਹੈ। ਦੂਜੇ ਪਾਸੇ ਇਹ ਮੁਲਾਜ਼ਮ ਨੌਕਰੀ ਛੱਡਣ ਨੂੰ ਤਿਆਰ ਨਹੀਂ ਹਨ, ਜਿਸ ਲਈ ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।