ਕੋਰੋਨਾ ਕਾਰਨ ਰਾਵਣ ਬਣਾਉਣ ਦਾ ਪੁਸ਼ਤੈਨੀ ਕੰਮ ਪਿਆ ਫਿੱਕਾ - Corona effected festival season
ਜਲੰਧਰ: ਦੁਸਹਿਰੇ ਦਾ ਤਿਉਹਾਰ ਭਾਰਤ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਸ ਤਿਉਹਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਕੋਰੋਨਾ ਕਰ ਕੇ ਕੀਤੇ ਨਾ ਕੀਤੇ ਇਹ ਤਿਉਹਾਰ ਵੀ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਜਲੰਧਰ ਬਸਤੀ ਸ਼ੇਖ ਦੇ ਰਹਿਣ ਵਾਲੇ ਸਮੀਮ ਅਖ਼ਤਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਇਹ ਕੰਮ ਉਨ੍ਹਾਂ ਦਾ ਪੁਸ਼ਤੈਨੀ ਕੰਮ ਹੈ, ਪਰ ਇਸ ਵਾਰ ਕੋਰੋਨਾ ਕਰ ਕੇ ਉਨ੍ਹਾਂ ਦਾ ਇਹ ਕੰਮ ਠੱਪ ਹੋ ਕੇ ਰਹਿ ਗਿਆ ਹੈ।