ਹੁਸੈਨੀਵਾਲਾ ਬਾਰਡਰ ’ਤੇ ਲੱਗਣ ਵਾਲੇ ਵਿਸਾਖੀ ਮੇਲੇ ਮੌਕੇ ਕੋਰੋਨਾ ਕਾਰਣ ਰੌਣਕਾਂ ਰਹੀਆਂ ਗਾਇਬ - during Baisakhi festival
ਫਿਰੋਜ਼ਪੁਰ: ਹਰ ਸਾਲ ਦੀ ਤਰ੍ਹਾਂ ਮਨਾਈ ਜਾਣ ਵਾਲੀ ਵਿਸਾਖੀ ਇਸ ਵਾਰ ਫਿਰੋਜ਼ਪੁਰ ਵਿਖੇ ਫਿੱਕੀ ਰਹੀ, ਹਰ ਸਾਲ ਤੇਰਾਂ ਅਪ੍ਰੈਲ ਨੂੰ ਹੁਸੈਨੀਵਾਲਾ ਬਾਰਡਰ ਵਿਖੇ ਧੂਮਧਾਮ ਨਾਲ ਵਿਸਾਖੀ ਮਨਾਈ ਜਾਂਦੀ ਸੀ ਲੇਕਿਨ ਇਸ ਵਾਰ ਕੋਰੋਨਾ ਅਤੇ ਕਿਸਾਨਾਂ ਵੱਲੋਂ ਅੰਦੋਲਨ ਵਿੱਚ ਰੁੱਝਣ ਕਾਰਨ ਇਸ ਵਾਰ ਲੋਕਾਂ ਦਾ ਆਉਣਾ ਬਹੁਤ ਘਟ ਗਿਆ। ਸਰਕਾਰੀ ਪੱਧਰ ’ਤੇ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਵੀ ਇਸ ਵਾਰ ਟਾਲ ਦਿੱਤਾ ਗਿਆ। ਜਿੱਥੇ ਪਹਿਲਾਂ ਵਿਸਾਖੀ ਤਿਉਹਾਰ ਮਨਾਉਣ ਲਈ ਹੁਸੈਨੀਵਾਲਾ ਬਾਰਡਰ ’ਤੇ ਹਜ਼ਾਰਾਂ ਦੀ ਤਾਦਾਦ ’ਚ ਲੋਕ ਪਹੁੰਚਦੇ ਸੀ ਇਸ ਵਾਰ ਗਿਣਤੀ ’ਚ ਹੀ ਲੋਕ ਵਿਸਾਖੀ ਦੇਖਣ ਲਈ ਹੁਸੈਨੀਵਾਲਾ ਵਿਖੇ ਪਹੁੰਚੇ।