ਬਰਨਾਲਾ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਹੋਇਆ ਇਜਾਫ਼ਾ, ਮਰੀਜ਼ਾ ਦੀ ਗਿਣਤੀ ਹੋਈ 31 - barnala corona case update
ਕੋਰੋਨਾ ਵਾਇਰਸ ਦੇ ਲਗਾਤਾਰ ਪੰਜਾਬ ਵਿੱਚ ਮਾਮਲੇ ਵਧਦੇ ਜਾ ਰਹੇ ਹਨ, ਉੱਥੇ ਬਰਨਾਲਾ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਬਰਨਾਲਾ ਵਿੱਚ ਅੱਜ ਮੁੜ ਦੋ ਮਰੀਜ਼ਾਂ ਕੋਰੋਨਾ ਪਾਜ਼ੀਟਿਵ ਪਾਏ ਗਏ। ਬੀਤੇ ਦਿਨੀਂ ਦਿੱਲੀ ਤੋਂ ਇੱਕ ਨੌਜਵਾਨ ਬਰਨਾਲਾ ਦੇ ਕਸਬਾ ਭਦੌੜ ਵਿਖੇ ਆਇਆ ਸੀ, ਜਿਸ ਦੀ ਕਰੋਨਾ ਰਿਪੋਰਟ ਪੋਜ਼ੀਟਿਵ ਆਈ ਸੀ। ਇਸ ਤੋਂ ਬਾਅਦ ਅੱਜ ਉਸ ਦੇ ਸੰਪਰਕ ਵਿੱਚ ਆਈ ਉਸ ਦੀ ਮਾਂ ਅਤੇ ਮਾਸੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਤੱਕ ਬਰਨਾਲਾ ਵਿੱਚ ਕੋਰੋਨਾ ਵਾਇਰਸ ਦੇ 6 ਮਾਮਲੇ ਐਕਟਿਵ ਹਨ।