ਜਲੰਧਰ ’ਚ ਕੋਰੋਨਾ ਬਲਾਸਟ, ਕੋਰੋਨਾ ਦੇ 510 ਨਵੇਂ ਮਾਮਲੇ ਤੇ 5 ਲੋਕਾਂ ਦੀ ਮੌਤ - ਕੋਰੋਨਾ ਮਹਾਂਮਾਰੀ
ਜਲੰਧਰ: ਸੂਬੇ ਭਰ ’ਚ ਕੋਰੋਨਾ ਮਹਾਂਮਾਰੀ ਦਾ ਮੁੜ ਤੋਂ ਕਹਿਰ ਟੁੱਟ ਗਿਆ ਹੈ ਜਿਸ ਕਰਕੇ ਲੋਕਾਂ ਚ ਮੁੜ ਤੋਂ ਵਾਇਰਸ ਨੂੰ ਲੈ ਕੇ ਭਾਰੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਜਲੰਧਰ ਵਿਖੇ ਕੋਰੋਨਾ ਦੇ 510 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਪੰਜ ਕੋਰੋਨਾ ਮਰੀਜ਼ਾ ਦੀ ਮੌਤ ਹੋ ਗਈ ਹੈ। ਇਸ ਸਬੰਧ ਚ ਨੋਡਰ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਜਾਗਰੂਕ ਨਾਲ ਹੋਣ ਕਾਰਨ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਲੋਕਾਂ ਵੱਲੋਂ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਸ਼ਹਿਰ ਚ ਲਗਾਤਾਰ ਕੋਰੋਨਾ ਦੇ ਮਰੀਜ਼ਾ ਦਾ ਵਾਧਾ ਹੋ ਰਿਹਾ ਹੈ।