ਕੋਰੋਨਾ ਵਿਰੁੱਧ ਗੁਰਦਾਸਪੁਰ ਪੁਲਿਸ ਦੀ 'ਬੈਂਡ' ਜਾਗਰੂਕਤਾ - Gurdaspur Police
ਗੁਰਦਾਸਪੁਰ: ਕੋਰੋਨਾ ਮਹਾਂਮਾਰੀ ਜਿੱਥੇ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ, ਉੱਥੇ ਹੀ ਗੁਰਦਾਸਪੁਰ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਨਵਾਂ ਢੰਗ ਲੱਭਿਆ ਹੈ। ਪੁਲਿਸ ਪ੍ਰਸ਼ਾਸਨ ਲੋਕਾਂ ਵਿੱਚ ਕੋਰੋਨਾ ਪ੍ਰਤੀ ਜਾਗਰੂਕਤਾ ਲਈ ਬੈਂਡ ਦੀ ਵਰਤੋਂ ਕਰ ਰਹੀ ਹੈ। ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਸ਼ਹਿਰ ਦੇ ਹਰ ਚੋਂਕ, ਹਰ ਮੁਹੱਲੇ ਵਿੱਚ ਜਾ ਕੇ ਪੁਲਿਸ ਬੈਂਡ ਵਜਾ ਕੇ ਲੋਕਾਂ ਨੂੰ ਕੋਰੋਨਾ ਦੇ ਵੱਧ ਰਹੇ ਕਹਿਰ ਪ੍ਰਤੀ ਜਾਗਰੂਕ ਕਰ ਰਹੀ ਹੈ। ਨਾਲ ਹੀ ਜੋ ਲੋਕ ਬੱਚੇ ਅਤੇ ਬਜ਼ੁਰਗਾਂ ਨੂੰ ਬਾਹਰ ਲੈ ਕੇ ਨਿਕਲ ਰਹੇ ਹਨ, ਨੂੰ ਰੋਕ ਕੇ ਮਾਸਕ ਅਤੇ ਫੁੱਲ ਦੇ ਕੇ ਹਦਾਇਤ ਦਿੱਤੀ ਜਾ ਰਹੀ ਹੈ।