ਚੋਣਾਂ ਤੋਂ ਪਹਿਲਾਂ ਕਾਂਗਰਸੀ MLA ਦਾ ਵਿਵਾਦਿਤ ਬਿਆਨ, ਪੈ ਸਕਦਾ ਭਾਰੀ! - Controversial statement of Congress MLA before election
ਹੁਸਿਆਰਪੁਰ: ਹੁਸਿ਼ਆਰਪੁਰ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਨਿੱਤ ਵਿਵਾਦਾਂ ਦੇ ਵਿੱਚ ਰਹਿਣ ਦੀ ਆਦਤ ਪੈ ਚੁੱਕੀ ਐ ਕਿਉਂਕਿ ਕਦੇ ਤਾਂ ਵਿਧਾਇਕ ਸਾਹਿਬ ਆਪਣੇ ਭਾਸ਼ਣ 'ਚ ਗਾਲ੍ਹਾ ਕੱਢ ਦਿੰਦੇ ਹਨ 'ਤੇ ਕਦੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਨੂੰ ਲੈ ਕੇ ਚਰਚਾ 'ਚ ਆ ਜਾਂਦੇ ਹਨ। ਪਰ ਹੁਣ ਇਕ ਵਾਰ ਫਿਰ ਹੁਸਿ਼ਆਰਪੁਰ ਤੋਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਕਿ ਵਿਧਾਇਕ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਤਾਂ ਕਾਂਗਰਸ ਨੇ ਦਿੱਤਾ ਹੈ।