ਠੇਕੇਦਾਰ ਦੇ ਕਤਲ ਦਾ ਮਾਮਲਾ: ਚਾਰ ਘੰਟਿਆਂ ਵਿੱਚ ਹੀ ਪੁਲਿਸ ਨੇ ਸੁਲਝਾਇਆ ਕੇਸ - crime news
ਜਲੰਧਰ: ਠੇਕੇਦਾਰ ਹਨੀਫ਼ ਅਨਸਾਰੀ ਦੇ ਕਤਲ ਦਾ ਮਾਮਲਾ ਪੁਲਿਸ ਨੇ ਚਾਰ ਘੰਟਿਆਂ ਵਿੱਚ ਹੀ ਸੁਲਝਾ ਦਿੱਤਾ ਹੈ। ਹਨੀਫ਼ ਦਾ ਕਤਲ ਉਸ ਦੇ ਭਤੀਜੇ 23 ਸਾਲਾ ਇਰਫ਼ਾਨ ਨੇ ਕੀਤਾ ਸੀ, ਜੋ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਰਫਾਨ ਦਾ ਹਨੀਫ਼ ਦੇ ਨਾਲ ਪੈਸੇ ਦੇ ਲੇਣ ਦੇਣ ਦਾ ਝੱਗੜਾ ਚੱਲ ਰਿਹਾ ਸੀ ਅਤੇ ਉਸ ਨੇ ਹਥੌੜੇ ਦੇ ਨਾਲ ਹਮਲਾ ਕਰ ਹਨੀਫ ਦਾ ਕਤਲ ਕਰ ਦਿੱਤਾ ਸੀ।