ਕਿੱਥੇ ਹੈ ਪੁਲਿਸ, ਠੇਕਿਆਂ ’ਤੇ ਛਿੱਕੇ ਟੰਗੇ ਜਾ ਰਹੇ ਲਾਕਡਾਊਨ ਦੇ ਨਿਯਮਾਂ - ਲਾਕਡਾਊਨ ਦੇ ਨਿਯਮਾਂ
ਸ਼੍ਰੀ ਮੁਕਤਸਰ ਸਾਹਿਬ: ਦੇਸ਼ ਭਰ ਦੇ ਵਿੱਚ ਵਾਧੇ ਕੋਰੋਨਾ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰੁਣਾ ਮਹਾਂਮਾਰੀ ਦੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿੱਚ ਵੀ ਹੁਣ ਸਖਤੀ ਦਿਖਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਇਨ੍ਹਾਂ ਨਿਯਮਾਂ ਤਹਿਤ ਰਾਤ ਦੇ ਕਰਫਿਊ ਦਾ ਸਮਾਂ ਵਧਾ ਕੇ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰ ਦਿੱਤਾ ਗਿਆ ਹੈ। ਗਿੱਦੜਬਾਹਾ ਮੰਡੀ ਦੀਆਂ ਇਹ ਤਸਵੀਰਾਂ ਨੇ ਠੇਕੇਦਾਰਾਂ ਵੱਲੋਂ ਲਾਕਡਾਊਨ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਦੇ ਠੇਕਿਆਂ ਉੱਤੇ ਰੌਣਕਾਂ ਲਗਾਈਆਂ ਗਈਆਂ।