ਬਿਜਲੀ ਬੋਰਡ ਦੇ ਹੈੱਡ ਆਫਿਸ ਬਾਹਰ ਗਰਜੇ ਠੇਕਾ ਮੁਲਾਜ਼ਮ
ਪਟਿਆਲਾ:ਪਾਵਰਕੌਮ ਟਰਾਂਸਕੋ ਠੇਕਾ ਮੁਲਾਜ਼ਮ(Contract employees ) ਯੂਨੀਅਨ ਦੀ ਤਰਫ ਤੋਂ ਅੱਜ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਟਿਆਲਾ ਦੇ ਬਿਜਲੀ ਬੋਰਡ(PSPCL) ਹੈਡ ਆਫ਼ਿਸ ਦੇ ਬਾਹਰ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ।ਪਿਛਲੇ ਕਾਫੀ ਲੰਬੇ ਸਮੇਂ ਤੋਂ ਮੁਲਾਜ਼ਮ ਆਪਣੀ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਆ ਰਹੇ ਹਨ ਲੇਕਿਨ ਪੰਜਾਬ ਸਰਕਾਰ(PUNJAB GOVERNMENT) ਵੱਲੋਂ ਉਨ੍ਹਾਂ ਦੀ ਕੋਈ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅੱਜ ਕੱਚੇ ਕਾਮਿਆਂ ਦੀ ਤਰਫ ਤੋਂ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਿਜਲੀ ਬੋਰਡ ਖਿਲਾਫ਼ ਧਰਨਾ(PROTEST) ਦਿੱਤਾ ਗਿਆ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਡਿਊਟੀ ਦੇ ਦੌਰਾਨ ਜਿਹੜੇ ਵੀ ਕਾਮੇ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਨਾਲ ਹੀ ਕਾਮਿਆਂ ਨੇ ਚਿਤਾਵਨੀ ਦਿੱਤੀ ਪੰਜਾਬ ਸਰਕਾਰ ਨੂੰ ਕਿ ਜੇਕਰ ਸਾਡੀ ਮੰਗਾਂ(DEMANDS) ਦਾ ਜਲਦ ਹੱਲ ਨਾ ਹੋਇਆ ਤਾਂ ਇਕ ਵੱਡੇ ਪੱਧਰ ਤੇ ਪੰਜਾਬ ਸਰਕਾਰ ਦਾ ਘਿਰਾਓ ਕੀਤਾ ਜਾਵੇਗਾ।