ਪੰਜਾਬ ਦੇ ਪਿੰਡਾਂ ਨੂੰ ਹਰਿਆਣਾ ਦੇ ਨਾਲ ਜੋੜਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ - ਜ਼ਿਲ੍ਹਾ ਪ੍ਰੀਸ਼ਦ
ਮਾਨਸਾ:ਹਲਕਾ ਸਰਦੂਲਗੜ੍ਹ ਦੇ ਪਿੰਡ ਲਾਲਿਆਂਵਾਲੀ ਤੋਂ ਮੋਫਰ ਦੇ ਵਿਚਕਾਰ ਹੁੰਦੀ ਹੋਈ ਹਰਿਆਣਾ (Haryana) ਦੇ ਨਾਲ ਜੋੜਨ ਵਾਲੀ ਸੜਕ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ (Chairman) ਵੱਲੋਂ ਟੱਕ ਲਗਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ।ਪੰਜਾਬ ਦੇ ਅੱਠ ਪਿੰਡਾਂ ਨੂੰ ਹਰਿਆਣਾ ਦੇ ਨਾਲ ਜੋੜੇਗੀ।ਇਸ ਬਾਰੇ ਬਿਕਰਮ ਮੋਫਰ ਨੇ ਦੱਸਿਆ ਕਿ ਪਿੰਡ ਲਾਲਿਆਂਵਾਲੀ ਤੋਂ ਖਿਆਲੀ ਚਹਿਲਾਂਵਾਲੀ ਅਤੇ ਮੋਫਰ ਦੇ ਵਿਚਕਾਰ ਹੁੰਦੀ ਹੋਈ ਹਰਿਆਣਾ ਦੇ ਨਾਲ ਜੋੜਨ ਵਾਲੀ ਪੰਜਾਬ ਮੰਡੀ ਬੋਰਡ ਦੇ ਅਧੀਨ ਸੜਕ ਬਣਾਈ ਜਾ ਰਹੀ ਹੈ। ਜਿਸ 'ਤੇ ਕਰੀਬ ਸਵਾ ਕਰੋੜ ਰੁਪਏ ਖਰਚ ਆਵੇਗਾ ਅਤੇ ਇਸ ਸੜਕ ਦੇ ਬਣਨ ਨਾਲ ਜਿੱਥੇ ਆਸ-ਪਾਸ ਦੇ ਪਿੰਡਾਂ ਨੂੰ ਆਸਾਨੀ ਹੋਵੇਗੀ।