ਹਲਕਾ ਭੋਆ 'ਚ 4 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਉਸਾਰੀ ਸ਼ੁਰੂ - ਹਲਕਾ ਭੋਆ, ਪਠਾਨਕੋਟ
ਪਠਾਨਕੋਟ ਦੇ ਹਲਕਾ ਭੋਆ ਵਿਖੇ ਤਾਰਾਗੜ੍ਹ ਤੋਂ ਦੀਨਾਨਗਰ ਦੇ ਰਸਤੇ 'ਤੇ ਨਵੇਂ ਪੁੱਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਤਾਰਾਗੜ੍ਹ ਤੋਂ ਦੀਨਾਨਗਰ ਦੇ ਰਸਤੇ ਨੇੜੇ ਛੋਟੂ ਨਾਥ ਮੰਦਿਰ ਦੇ ਪੁੱਲ ਦਾ ਨਿਰਮਾਣ ਸਾਲ 1947 'ਚ ਹੋਇਆ ਸੀ। ਪੁੱਲ ਦੀ ਮਾੜੀ ਹਾਲਤ ਵੇਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਸੂਬਾ ਸਰਕਾਰ ਦੀ ਮਦਦ ਨਾਲ ਨਵੇਂ ਪੁੱਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪੁੱਲ 4 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਨਵੰਬਰ 2020 ਤੱਕ ਇਹ ਪੁੱਲ ਬਣ ਕੇ ਤਿਆਰ ਹੋ ਜਵੇਗਾ। ਇਸ ਪੁੱਲ ਦੀ ਲੰਬਾਈ 75 ਸੈਂਟੀ ਮੀਟਰ ਤੇ ਚੌੜਾਈ 13 ਸੈਂਟੀ ਮੀਟਰ ਹੋਵੇਗੀ। ਉਨ੍ਹਾਂ ਕਿਹਾ ਇਸ ਪੁੱਲ ਨਾਲ ਕਈ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਆਦਿ ਨੂੰ ਮੰਡੀ 'ਚ ਆਪਣਾ ਸਮਾਨ ਪਹੁੰਚਾਣਾ ਸੌਖਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੁੱਲ ਦੀ ਉਸਾਰੀ ਨਾਲ ਲੋਕਾਂ ਲਈ ਦੀਨਾਨਗਰ ਜਾਣ ਲਈ ਅਸਾਨੀ ਹੋਵੇਗੀ ਤੇ ਉਨ੍ਹਾਂ ਦੀ ਯਾਤਰਾ ਸੁਰੱਖਿਤ ਬਣੇਗੀ।