ਪੰਜਾਬ

punjab

By

Published : Sep 4, 2020, 5:28 PM IST

ETV Bharat / videos

ਅੰਬਾਲਾ ਡਿਵੀਜ਼ਨ ਅਧੀਨ ਨੰਗਲ ਡੈਮ ਰੇਲਵੇ ਸਟੇਸ਼ਨ ਓਵਰਬ੍ਰਿਜ ਦਾ ਨਿਰਮਾਣ ਸ਼ੁਰੂ

ਰੂਪਨਗਰ: ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਧੀਨ ਸਰਹਿੰਦ-ਨੰਗਲ ਡੈਮ ਰੇਲ ਲਾਈਨ 'ਤੇ ਪੈਂਦੇ ਨੰਗਲ ਰੇਲਵੇ ਸਟੇਸ਼ਨ 'ਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਮੁਸਾਫ਼ਿਰਾਂ ਨੂੰ ਕਾਫੀ ਦਿੱਕਤਾਂ ਜਾ ਸਾਹਮਣਾ ਕਰਨਾ ਪੈਂਦਾ ਸੀ। ਰੇਲਵੇ ਸਟੇਸ਼ਨ ਨੰਗਲ ਤੋ ਹਰ ਰੋਜ਼ ਹਜ਼ਾਰਾਂ ਯਾਤਰੀ ਓਵਰ ਬ੍ਰਿਜ ਨਾ ਹੋਣ ਕਰਕੇ ਪਲੇਟਫਾਰਮ ਨੰਬਰ 2 ਅਤੇ 3 ਤੱਕ ਪਹੁੰਚਣ ਲਈ ਜਾਨ ਜੋਖ਼ਮ 'ਚ ਪਾ ਕੇ ਰੇਲਵੇ ਟਰੈਕ ਦੇ ਉੱਪਰ ਤੋਂ ਹੋ ਕੇ ਲੰਘਦੇ ਸਨ। ਨੰਗਲ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਵਿਧਾ ਲਈ ਲਗਾਤਾਰ ਗੱਡੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਪਰ ਸਟੇਸ਼ਨ 'ਤੇ ਸਿਰਫ ਤਿੰਨ ਪਲੇਟਫਾਰਮ ਹਨ। ਕਾਫੀ ਸਮੇਂ ਤੋਂ ਲੋਕਾਂ ਵੱਲੋਂ ਓਵਰ ਬ੍ਰਿਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਮੀਡੀਆ ਵੱਲੋਂ ਵੀ ਕਈ ਵਾਰ ਖਬਰਾਂ ਨਸ਼ਰ ਕੀਤੀਆਂ ਗਈਆਂ ਸਨ। ਹੁਣ ਇਹ ਓਵਰ ਬ੍ਰਿਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

For All Latest Updates

ABOUT THE AUTHOR

...view details