ਕਾਂਗਰਸੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਲਗਾਇਆ ਗਿਆ ਧਰਨਾ - ਕੇਂਦਰ ਸਰਕਾਰ
ਜਲੰਧਰ:ਬੀ ਐਮ ਸੀ ਚੌਕ ਵਿਖੇ ਜਲੰਧਰ ਸੈਂਟਰਲ ਦੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਨੇ ਆਪਣੇ ਕਾਰਜਕਰਤਾ ਨਾਲ ਮਿਲ ਕੇ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧਦੇ ਹੀ ਜਾ ਰਹੇ ਹਨ ਅਤੇ ਹਾਲਾਤ ਖ਼ਰਾਬ ਹੋ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਮਦਦ ਚਾਹੇ ਉਹ ਦਵਾਈਆਂ ਦੀ ਹੋਵੇ ਜਾ ਆਕਸੀਜਨ ਦੀ ਹੋਵੇ ਪੂਰੇ ਢੰਗ ਦੇ ਨਾਲ ਨਹੀਂ ਮਿਲ ਰਹੀ।ਉਨ੍ਹਾਂ ਨੇ ਕਿਹਾ ਕਿ ਕੇਂਦਰ ਪੰਜਾਬ ਦੇ ਨਾਲ ਦਵਾਈਆਂ ਅਤੇ ਆਕਸੀਜਨ ਦੇ ਮਾਮਲੇ ਵਿੱਚ ਮਤਭੇਦ ਕਰ ਰਹੀ ਹੈ।