ਖੇਮਕਰਨ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਰਾਜਬੀਰ ਸਿੰਘ ਰਾਜਾ - youth congress
ਤਰਨਤਾਰਨ 'ਚ 4 ਦਸੰਬਰ ਨੂੰ ਪਈਆਂ ਯੂਥ ਕਾਂਗਰਸ ਦੀਆਂ ਪ੍ਰਧਾਨਗੀ ਵੋਟਾਂ ਦਾ ਸ਼ਨੀਵਾਰ ਨੂੰ ਨਤੀਜਾ ਆਉਣ 'ਤੇ ਖੇਮਕਰਨ ਹਲਕੇ ਵਿਚੋਂ ਇਕੱਲੇ ਤੌਰ 'ਤੇ ਚੋਣ ਲੜਨ ਵਾਲੇ ਰਾਜਬੀਰ ਸਿੰਘ ਰਾਜਾ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਰਾਜਬੀਰ ਸਿੰਘ ਰਾਜਾ ਨੂੰ ਖੇਮਕਰਨ ਹਲਕੇ ਦੀਆਂ ਕੁੱਲ 232 ਵੋਟਾਂ ਵਿੱਚੋਂ 149 ਵੋਟਾਂ ਮਿਲੀਆਂ ਅਤੇ ਇਨ੍ਹਾਂ ਦੇ ਮੁਕਾਬਲੇ ਵਿੱਚ ਹੋਰ ਕੋਈ ਉਮੀਦਵਾਰ ਨਹੀਂ ਖੜਾ ਸੀ।